ਚੰਡੀਗੜ੍ਹ: ਹਰਿਆਣਾ ‘ਚ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਦੀ ਜਾਂਚ ਕਰਨ ਵਾਲੇ ਪ੍ਰਕਾਸ਼ ਕਮੇਟੀ ਸਾਹਮਣੇ ਮੂਰਥਲ ਦੇ ਨਾਮੀ ਅਮਰੀਕ-ਸੁਖਦੇਵ ਢਾਬੇ ਦੇ ਮਾਲਕ ਅਮਰੀਕ ਸਿੰਘ ਵੱਲੋਂ ਦਿੱਤਾ ਗਿਆ ਬਿਆਨ ਸਾਹਮਣੇ ਆ ਗਿਆ ਹੈ। ਆਪਣੇ ਬਿਆਨ ਵਿੱਚ ਅਮਰੀਕ ਸਿੰਘ ਨੇ ਆਖਿਆ ਹੈ ਕਿ ਉਸ ਦੇ ਢਾਬੇ ‘ਤੇ ਨਗਨ ਹਾਲਤ ਵਿੱਚ ਔਰਤਾਂ ਆਈਆਂ ਸਨ। ਕਈ ਔਰਤਾਂ ਨੂੰ ਉਸ ਨੇ ਨਗਨ ਹਾਲਤ ‘ਚ ਦੇਖਣ ਤੋਂ ਬਾਅਦ ਪੀੜਤ ਮਹਿਲਾਵਾਂ ਨੂੰ ਸਰੀਰ ਢੱਕਣ ਲਈ ਕੱਪੜੇ ਦਿੱਤੇ ਸਨ। ਉਂਝ, ਅਮਰੀਕ ਸਿੰਘ ਨੇ ਰੇਪ ਬਾਰੇ ਕਿਸੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ।
ਹਰਿਆਣਾ ਸਰਕਾਰ ਵੱਲੋਂ ਪ੍ਰਕਾਸ਼ ਕਮੇਟੀ ਦੀ ਜਨਤਕ ਕੀਤੀ ਰਿਪੋਰਟ ਦੇ ਪੰਨੇ 357 ਉੱਤੇ ਸੁਖਦੇਵ ਦੇ ਦਿੱਤੇ ਬਿਆਨ ਉੱਤੇ ਜੇਕਰ ਗ਼ੌਰ ਕੀਤੀ ਜਾਵੇ ਤਾਂ ਉਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਢਾਬੇ ‘ਤੇ ਨਗਨ ਹਾਲਤ ਵਿੱਚ ਔਰਤਾਂ ਆਈਆਂ ਸਨ। ਇਸ ਬਿਆਨ ਨੇ ਹਰਿਆਣਾ ਸਰਕਾਰ ਤੇ ਪੁਲਿਸ ‘ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਹਰਿਆਣਾ ਸਰਕਾਰ ਤੇ ਪੁਲਿਸ ਹੁਣ ਤੱਕ ਔਰਤਾਂ ਨਾਲ ਕਿਸੇ ਵੀ ਤਰ੍ਹਾਂ ਦੀ ਬਦਸਲੂਕੀ ਦੀ ਘਟਨਾ ਤੋਂ ਇਨਕਾਰ ਕਰ ਰਹੀ ਸੀ।
ਅਮਰੀਕ ਸਿੰਘ ਤੇ ਚਾਰ ਹੋਰਾਂ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ 22 ਫਰਵਰੀ ਨੂੰ 3.00 ਵਜੇ ਦੇ ਕਰੀਬ 13/14 ਵਾਹਨਾਂ ਨੂੰ ਢਾਬੇ ਦੇ ਨੇੜੇ ਹਿੰਸਕ ਭੀੜ ਨੇ ਅੱਗ ਲੱਗਾ ਦਿੱਤੀ। ਇਨ੍ਹਾਂ ਵਾਹਨਾਂ ਦੇ ਮਾਲਕਾਂ ਨੇ ਢਾਬੇ ਵਿੱਚ ਸ਼ਰਨ ਲੈ ਲਈ। ਦੁਪਹਿਰ ਦੇ ਸਮੇਂ ਦੰਗਾਈਆਂ ਵੱਲੋਂ ਹਿੰਸਾ ਦਾ ਦੌਰ ਲਗਾਤਾਰ ਜਾਰੀ ਸੀ। ਇਸੀ ਦੌਰਾਨ ਇੱਕ ਟਰੱਕ ਡਰਾਈਵਰ ਜਿਸ ਦੇ ਟਰੱਕ ਨੂੰ ਅੱਗ ਲੱਗੀ ਹੋਈ ਸੀ, ਮਦਦ ਲਈ ਢਾਬੇ ਵੱਲ ਨੂੰ ਭੱਜਿਆ ਆਇਆ। ਜਦੋਂ ਉਸ ਡਰਾਈਵਰ ਦੀ ਮਦਦ ਲਈ ਅਸੀਂ ਬਾਹਰ ਆਏ ਤਾਂ ਦੇਖਿਆ ਨੈਸ਼ਨਲ ਹਾਈਵੇ ਨੰਬਰ-1 ਉੱਤੇ ਕਈ ਵਾਹਨ ਅੱਗ ਨਾਲ ਸੜ ਰਹੇ ਸਨ।
ਅਮਰੀਕ ਸਿੰਘ ਦੇ ਬਿਆਨ ਅਨੁਸਾਰ ਅੱਧੇ ਘੰਟੇ ਬਾਅਦ ਐਸਪੀ, ਡੀਸੀ ਸਮੇਤ ਮੌਕੇ ਉੱਤੇ ਆਈਜੀ ਪਹੁੰਚੇ ਮੌਕੇ ਉੱਤੇ ਪਹੁੰਚੇ। ਅਮਰੀਕ ਸਿੰਘ ਅਨੁਸਾਰ ਉਨ੍ਹਾਂ ਨਾਲ ਸੈਨਾ ਵੀ ਸੀ। ਅਮਰੀਕ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਢਾਬੇ ਵਿੱਚ ਪਨਾਹ ਲੈ ਕੇ ਬੈਠੇ ਸਾਰੇ ਪੀੜਤਾਂ ਨੂੰ ਪੁਲਿਸ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚ ਮੂਰਥਲ ਯੂਨੀਵਰਸਿਟੀ ਵਿੱਚ ਲੈ ਗਈ। ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤਾਂ ਨੂੰ ਮੁਫ਼ਤ ਵਿੱਚ ਭੋਜਨ ਦਿੱਤਾ ਗਿਆ।
0 comments:
Post a Comment