ਅਬੋਰਹ: ਫੇਸਬੁੱਕ ਉੱਤੇ ਹੋਏ ਇਸ਼ਕ ਨੇ ਇੱਕ ਮਾਂ ਹੱਥੋਂ ਧੀ ਦਾ ਕਤਲ ਕਰਵਾ ਦਿੱਤਾ। ਰਿਸ਼ਤਿਆਂ ਵਿੱਚ ਉਲਝੀ ਹੱਤਿਆ ਦੀ ਗੁੱਥੀ ਨੂੰ ਅਬੋਹਰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜੇਕਰ ਪੁਲਿਸ ਦੇ ਦਾਅਵੇ ਨੂੰ ਸੱਚ ਮੰਨੀਏ ਤਾਂ 23 ਮਈ ਨੂੰ ਇੱਕ 17 ਸਾਲ ਦੀ ਲੜਕੀ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ ਸੀ। ਪਹਿਲੀ ਨਜ਼ਰ ਵਿੱਚ ਇਸ ਨੂੰ ਖ਼ੁਦਕੁਸ਼ੀ ਦੱਸਿਆ ਗਿਆ। ਬਾਅਦ ਵਿੱਚ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਕਿ ਇਹ ਖ਼ੁਦਕੁਸ਼ੀ ਨਹੀਂ ਸਗੋਂ ਕਤਲ ਹੈ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ ਲੜਕੀ ਦੀ ਮਾਂ ਦੀ ਫੇਸਬੁੱਕ ਰਾਹੀਂ ਹਰਿਆਣਾ ਦੇ ਸਾਉਦੀ ਅਰਬ ਵਿੱਚ ਕੰਮ ਕਰਨ ਵਾਲੇ ਇੱਕ ਲੜਕੇ ਨਾਲ ਦੋਸਤੀ ਹੋਈ। ਬਾਅਦ ਵਿੱਚ ਲੜਕਾ ਸਾਉਦੀ ਅਰਬ ਤੋਂ ਮਹਿਲਾ ਦੇ ਘਰ ਵਿੱਚ ਰਹਿਣ ਲੱਗਾ। ਇਸ ਦੌਰਾਨ ਮਹਿਲਾ ਦੀ ਕੁੜੀ ਦੀ ਵੀ ਉਸ ਲੜਕੇ ਨਾਲ ਦੋਸਤੀ ਹੋ ਗਈ।
ਪੁਲਿਸ ਅਨੁਸਾਰ ਇਹੀ ਗੱਲ ਲੜਕੀ ਦੀ ਮਾਂ ਨੂੰ ਸਹਿਣ ਨਹੀਂ ਹੋਈ ਤੇ ਉਸ ਨੇ ਫਾਂਸੀ ਲਾ ਕੇ ਲੜਕੀ ਦੀ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਮਹਿਲਾ ਦੇ ਪਤੀ ਨੇ ਤਿੰਨ ਸਾਲ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਮਹਿਲਾ ਤੇ ਉਸ ਦੇ ਦੋਸਤ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।
0 comments:
Post a Comment