ਚੰਡੀਗੜ੍ਹ: ਸਰਕਾਰੀ ਅਧਿਆਪਕਾਂ ਨੂੰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਇੱਕ ਨਵਾਂ ਫਰਮਾਨ ਸੁਣਾਇਆ ਹੈ। ਸਰਕਾਰ ਨੇ ਲਿਖਤੀ ਤੌਰ ‘ਤੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ 1 ਤੋਂ 30 ਜੂਨ ਤੱਕ ਕਿਸੇ ਵੀ ਸਰਕਾਰੀ ਅਧਿਆਪਕ ਨੂੰ ਸਟੇਸ਼ਨ ਲੀਵ ਨਾ ਦਿੱਤੀ ਜਾਵੇ। ਉਂਝ ਪਤਾ ਲੱਗਾ ਹੈ ਕਿ ਵੱਡੇ ਪੱਧਰ ‘ਤੇ ਅਲੋਚਨਾ ਹੋਣ ਮਗਰੋਂ ਪੰਜਾਬ ਸਰਕਾਰ ਨੇ ਇਹ ਹੁਕਮ ਵਾਪਸ ਲੈ ਲਏ ਹਨ।
ਪੱਤਰ ਵਿੱਚ ਸਪਸ਼ਟ ਤੌਰ ‘ਤੇ ਲਿਖਿਆ ਗਿਆ ਹੈ ਕਿ ਸਰਕਾਰੀ ਅਧਿਆਪਕ ਛੁੱਟੀਆਂ ਦੌਰਾਨ ਪਿੰਡਾਂ ਵਿੱਚ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੀਆਂ ਉਪਲਬਧੀਆਂ ਗਿਣਾਉਣਗੇ। ਇਹ ਪੱਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫਤਰ ਤੋਂ ਜਾਰੀ ਕੀਤੇ ਗਏ ਹਨ। ਇਸ ‘ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਬਾਕਾਇਦਾ ਮੋਹਰ ਹੈ।
30 ਜੂਨ ਨੂੰ ਲਿਖੇ ਗਏ ਇਸ ਪੱਤਰ ਵਿੱਚ ਸਰਕਾਰ ਦੀਆਂ ਉਪਲਬਧਿਆਂ ਗਿਣਵਾਉਣ ਦਾ ਕੋਈ ਪ੍ਰੋਗਰਾਮ ਨਹੀਂ ਦੱਸਿਆ ਗਿਆ ਪਰ ਇਹ ਜ਼ਰੂਰ ਲਿਖਿਆ ਗਿਆ ਹੈ ਕਿ ਜਦੋਂ ਹੀ ਇਸ ਸਬੰਧੀ ਪ੍ਰੋਗਰਾਮ ਦਫਤਰ ਨੂੰ ਪ੍ਰਾਪਤ ਹੋਵੇਗਾ ਤਾਂ ਸਬੰਧਤ ਅਧਿਆਪਕਾਂ ਨੂੰ ਇਹ ਪ੍ਰੋਗਰਾਮ ਨੋਟ ਕਰਵਾਇਆ ਜਾਵੇਗਾ।
ਇਹ ਵੀ ਪਤਾ ਚੱਲਿਆ ਹੈ ਕਿ ਇਹ ਪੱਤਰ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਦੇ ਹੁਕਮਾਂ ਮੁਤਾਬਕ ਡੀ.ਡੀ.ਪੀ.ਓ. ਨੇ ਬੀ.ਡੀ.ਪੀ.ਓ. ਨੂੰ ਪੱਤਰ ਲਿੱਖਿਆ ਤੇ ਫਿਰ ਬੀ.ਡੀ.ਪੀ.ਓ. ਨੇ ਇਹ ਪੱਤਰ ਅੱਗੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੂੰ ਲਿਖਿਆ ਸੀ।
0 comments:
Post a Comment