ਚੰਡੀਗੜ੍ਹ: ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ‘ਤੇ ਅਨੁਸਾਸ਼ਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹ ਪਾਰਟੀ ਸੰਵਿਧਾਨ ਦੇ ਖ਼ਿਲਾਫ ਜਾ ਕੇ ਸਾਡੇ ਹਲਕੇ ‘ਚ ਸਰਕਲ ਪ੍ਰਧਾਨ ਦੀ ਨਿਯੁਕਤੀ ਕਰ ਰਹੇ ਹਨ। ਇਹ ਗੱਲ ਪੰਜਾਬ ਦੇ ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਦੇ ਬੇਟੇ ਤੇ ਯੂਥ ਅਕਾਲੀ ਦਲ ਦੋਆਵਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਮਨਵੀਰ ਸਿੰਘ ਨੇ ਕਹੀ ਹੈ।
ਉਨ੍ਹਾਂ ਕਿਹਾ ਕਿ ਮੈਂ ਜਲਦ ਹੀ ਕੋਹਾੜ ਖ਼ਿਲਾਫ ਹਲਕੇ ‘ਚ ਦਸਤਖ਼ਤ ਮਹਿੰਮ ਸ਼ੁਰੂ ਕਰਨ ਜਾ ਰਿਹਾ ਹਾਂ ਤੇ ਇਹ ਦਸਤਖ਼ਤਾਂ ਦੀ ਲਿਸਟ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪਾਂਗਾ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਪਾਰਟੀ ਦੀ ਲੀਡਰਸ਼ਿੱਪ ਇਸ ਮਸਲੇ ‘ਤੇ ਕਾਰਵਾਈ ਜ਼ਰੂਰ ਕਰੇਗੀ।
ਦਮਨਵੀਰ ਨੇ ਕਿਹਾ ਕਿ ਮੇਰੇ ਨਸ਼ੇ ‘ਤੇ ਮਸਲੇ ‘ਤੇ ਕੋਈ ਲੈਣਾ ਦੇਣ ਨਹੀਂ ਹੈ ਤੇ ਸਾਡੇ ਖ਼ਿਲਾਫ ਸਿਰਫ਼ ਸਿਆਸਤ ਹੋਈ ਹੈ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ ਈ ਡੀ ਦੀ ਇਨਵੈਸਟੀਗੇਸ਼ਨ ਲੱਗਭਗ ਪੂਰੀ ਹੋ ਚੁੱਕੀ ਹੈ ਤੇ ਮੈਂ ਇਸ ਕੇਸ ‘ਚ ਪੂਰੀ ਤਰ੍ਹਾਂ ਸਾਫ ਨਿਕਲਾਂਗਾ।
ਉਨ੍ਹਾਂ ਕਿਹਾ ਕਿ ਨਸ਼ੇ ‘ਚ ਪੰਜਾਬ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਤੇ ਪੰਜਾਬ ‘ਚ ਏਨਾ ਨਸ਼ਾ ਨਹੀਂ ਹੈ ਜਿੰਨੀ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਨੇ ਬਹੁਤ ਵਿਕਾਸ ਕੀਤਾ ਹੈ ਤੇ ਪੰਜਾਬ ਦੀ ਅਗਲੀ ਚੋਣ ਨਸ਼ੇ ‘ਤੇ ਨਹੀਂ ਬਲਕਿ ਵਿਕਾਸ ਦੇ ਮੁੱਦੇ ‘ਤੇ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੀ ਬਣੇਗੀ।
0 comments:
Post a Comment