ਨਵੀਂ ਦਿੱਲੀ: ਦਿੱਲੀ ‘ਚ 2000 ਸੀ.ਸੀ. ਤੋਂ ਉਪਰ ਦੇ ਡੀਜ਼ਲ ਇੰਜਨ ਗੱਡੀਆਂ ‘ਤੇ ਬੈਨ ਲਾਏ ਜਾਣ ਤੋਂ ਬਾਅਦ ਜਾਪਾਨ ਦੀ ਕਾਰ ਕੰਪਨੀ ਟੋਇਟਾ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਦਿੱਲੀ ‘ਚ ਡੀਜ਼ਲ ਬੈਨ ਕਾਰਨ ਟੋਇਟਾ ਦੀ ਮਸ਼ਹੂਰ ਕਾਰ ਇਨੋਵਾ ਤੇ ਫਾਰਚਿਊਨਰ ਦੀ ਵਿਕਰੀ ‘ਚ ਗਿਰਾਵਟ ਦਰਜ ਕੀਤੀ ਗਈ ਹੈ।
ਟੋਇਟਾ ਕਿਰਲੌਸਕਰ ਮੋਟਰ ਦੇ ਡਾਇਰੈਕਟਰ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ (ਸੈਲਜ਼ ਐਂਡ ਮਾਰਕੀਟਿੰਗ) ਐਨ ਰਾਜਾ ਨੇ ਕਿਹਾ, “ਦਿੱਲੀ ‘ਚ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਲਾਏ ਗਏ ਬੈਨ ਕਾਰਨ ਟੋਇਟਾ ਫਾਰਚਿਊਨਰ ਤੇ ਇਨੋਵਾ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ। ਹੁਣ ਦੋਵਾਂ ਗੱਡੀਆਂ ਦੀ ਵਿਕਰੀ ‘ਚ 7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਬੀਤੇ ਸਾਲ ਦੇ ਅੰਤ ‘ਚ ਲਾਏ ਗਏ ਇਸ ਬੈਨ ਤੋਂ ਬਾਅਦ ਕਈ ਕਾਰ ਕੰਪਨੀਆਂ ਦੇ ਮਸ਼ਹੂਰ ਮਾਡਲ ਦਿੱਲੀ ਤੇ NCR ਇਲਾਕੇ ‘ਚ ਵਿਕਰੀ ਲਈ ਉਪਲਬਧ ਨਹੀਂ ਹੈ। ਇਸੇ ਕਾਰਨ ਕਾਰ ਕੰਪਨੀਆਂ ਨੂੰ ਖਾਸਾ ਨੁਕਸਾਨ ਹੋ ਰਿਹਾ ਹੈ। ਇਸੇ ਦੌਰਾਨ ਟੋਇਟਾ ਇਨੋਵਾ ਕ੍ਰਿਸਟਾ ਨੂੰ ਵੀ ਭਾਰਤ ‘ਚ ਲਾਂਚ ਕੀਤਾ ਗਿਆ ਪਰ ਇਹ ਕਾਰ ਦਿੱਲੀ ‘ਚ ਵਿਕਰੀ ਲਈ ਮੌਜੂਦ ਨਹੀਂ ਹੈ।
0 comments:
Post a Comment