ਬਠਿੰਡਾ: ਡੱਬਵਾਲੀ ਰੋਡ ‘ਤੇ ਮੰਗਲਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 5 ਵਾਹਨ ਬੁਰੀ ਤਰ੍ਹਾਂ ਆਪਸ ਵਿੱਚ ਟਕਰਾ ਗਏ। ਇਸ ਘਟਨਾ ਵਿੱਚ 6 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਠਿੰਡਾ ਵਿਚ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਵੱਲੋਂ ਆ ਰਹੀ ਸਿਟੀ ਬੱਸ ਦੇ ਅੱਗੇ ਤੇਜ਼ ਰਫਤਾਰ ਨਾਲ ਜਾ ਰਿਹਾ ਮਿੰਨੀ ਟਰੱਕ ਜ਼ੋਰਦਾਰ ਟਕਰਾਇਆ, ਜਿਸ ਵਿੱਚ ਠੰਢੇ ਦੀਆਂ ਕੱਚ ਵਾਲਿਆਂ ਬੋਤਲਾਂ ਸਨ। ਇਹ ਮਿੰਨੀ ਟਰੱਕ ਇੰਨਾ ਤੇਜ਼ ਸੀ ਕਿ ਟਰੱਕ ਦੇ ਪਿੱਛੇ ਤੋਂ ਆ ਰਹੇ ਦੋ ਐਕਟਿਵਾ ਨੂੰ ਕੁਚਲ ਕੇ ਰੱਖ ਦਿੱਤਾ।
ਨਾਲ ਹੀ ਹਾਦਸੇ ਵਾਲੀ ਥਾਂ ਤੋਂ ਲੰਘ ਰਹੀ ਇਨੋਵਾ ਗੱਡੀ ਵੀ ਇਸ ਦੀ ਲਪੇਟ ਵਿੱਚ ਆ ਗਈ। ਤੇਜ਼ ਰਫਤਾਰ ਕਾਰਨ ਡਰਾਈਵਰ ਇਨੋਵਾ ਨੂੰ ਕੰਟਰੋਲ ਨਹੀਂ ਕਰ ਪਾਇਆ ਤੇ ਪੰਜ ਵਾਹਨਾਂ ਦੀ ਇੱਕਠੇ ਹੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।
0 comments:
Post a Comment